ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ ਦੇਸ਼ ਦਾ ਪਹਿਲਾ ਐਂਟੀ-ਡਰੋਨ ਕਵਰੇਜ ਸੂਬਾ, ‘ਸੈਕਿੰਡ ਲਾਈਨ ਆਫ਼ ਡਿਫੈਂਸ’ ਬਣੀ ਸੁਰੱਖਿਆ ਦੀ ਮਿਸਾਲ
ਚੰਡੀਗੜ੍ਹ, 7 ਨਵੰਬਰ : ਪੰਜਾਬ ਦੀ 553 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ 'ਤੇ ਹੁਣ ਸੁਰੱਖਿਆ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਰਹੱਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਪੂਰੇ ਦੇਸ਼ ਲਈ ਇੱਕ ਆਦਰਸ਼ ਮਿਸਾਲ ਬਣ ਚੁੱਕੇ ਹਨ। ਨਸ਼ਾ, ਹਥਿਆਰਾਂ ਦੀ ਤਸਕਰੀ ਅਤੇ ਡਰੋਨ ਘੁਸਪੈਠ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ, ਪ੍ਰਸ਼ਾਸਨਿਕ ਚੌਕਸੀ ਅਤੇ ਜਨ-ਭਾਗੀਦਾਰੀ 'ਤੇ ਆਧਾਰਿਤ ਇੱਕ ਠੋਸ ‘ਸੈਕਿੰਡ ਲਾਈਨ ਆਫ਼ ਡਿਫੈਂਸ’ ਤਿਆਰ ਕੀਤੀ ਹੈ, ਜਿਸ ਨੇ ਸਰਹੱਦੀ ਸੁਰੱਖਿਆ ਨੂੰ ਅਭੇਦ ਬਣਾ ਦਿੱਤਾ ਹੈ।
ਸੂਬਾ ਸਰਕਾਰ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਫੈਸਲਾ ਰਿਹਾ ਹੈ — 9 ਅਤਿ-ਆਧੁਨਿਕ ਐਂਟੀ-ਡਰੋਨ ਸਿਸਟਮਜ਼ ਦੀ ਖਰੀਦ ਅਤੇ ਤੈਨਾਤੀ। ਲਗਭਗ ₹51.4 ਕਰੋੜ ਦੀ ਲਾਗਤ ਵਾਲੇ ਇਹ ਸਿਸਟਮ ਸਰਹੱਦੀ ਜ਼ਿਲ੍ਹਿਆਂ ਵਿੱਚ ਲਗਾਏ ਜਾ ਰਹੇ ਹਨ। ਇਹ ਸਿਸਟਮ 10 ਕਿਲੋਮੀਟਰ ਦੇ ਦਾਇਰੇ ਵਿੱਚ ਉੱਡਣ ਵਾਲੇ ਡਰੋਨ ਨੂੰ ਨਾ ਸਿਰਫ਼ ਪਛਾਣ ਸਕਦੇ ਹਨ, ਸਗੋਂ ਉਨ੍ਹਾਂ ਦੇ ਆਪਰੇਟਰ ਦੀ ਲੋਕੇਸ਼ਨ ਤੱਕ ਦਾ ਪਤਾ ਲਗਾ ਸਕਦੇ ਹਨ। ਇ...








